ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਪੁੱਤਰ ਅਲਾਪ ਸਿਕੰਦਰ ਅਤੇ ਸਾਰੰਗ ਸਿਕੰਦਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
Advertisement
Article Detail0/zeephh/zeephh2237074

ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਪੁੱਤਰ ਅਲਾਪ ਸਿਕੰਦਰ ਅਤੇ ਸਾਰੰਗ ਸਿਕੰਦਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

Amritsar News: ਅਮਨ ਨੂਰੀ ਨੇ ਕਿਹਾ ਕਿ ਕਿਹਾ ਕਿ ਗੁਰੂ ਮਹਾਰਾਜ ਆਪ ਬੁਲਾਉਂਦੇ ਹਨ ਬੰਦੇ ਦੀ ਕੋਈ ਔਕਾਤ ਨਹੀਂ ਹੈ। ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਹੀ ਗੁਰੂ ਘਰ ਆਇਆ ਜਾਂਦਾ ਹੈ। ਅਮਨ ਨੂਰੀ ਨੇ ਕਿਹਾ ਕਿ ਸਰਦੂਲ ਸਿਕੰਦਰ ਦੇ ਨਾਲ ਮੈਂ ਕਈ ਵਾਰ ਗੁਰੂ ਘਰ ਆਈ। 

ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਪੁੱਤਰ ਅਲਾਪ ਸਿਕੰਦਰ ਅਤੇ ਸਾਰੰਗ ਸਿਕੰਦਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

Amritsar News(ਪਰਮਬੀਰ ਔਲਖ): ਅੰਮ੍ਰਿਤਸਰ ਅੱਜ ਪੰਜਾਬੀ ਫਿਲਮੀ ਅਦਾਕਾਰ ਅਤੇ ਗਾਇਕਾ ਅਮਨ ਨੂਰੀ ਆਪਣੇ ਦੋਵੇਂ ਬੱਚਿਆਂ ਦੇ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ। ਜਿੱਥੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਅਮਨ ਨੂਰੀ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਦਰਬਾਰ ਸਾਹਿਬ ਵਿੱਚ ਆ ਕੇ ਜੋ ਮਨ ਸਕੂਨ ਮਿਲਦਾ ਹੈ, ਹੋਰ ਕਿਸੇ ਜਗ੍ਹਾ 'ਤੇ ਨਹੀਂ ਮਿਲਦਾ।

ਇਸ ਮੌਕੇ ਅਮਨ ਨੂਰੀ ਨੇ ਕਿਹਾ ਕਿ ਕਿਹਾ ਕਿ ਗੁਰੂ ਮਹਾਰਾਜ ਆਪ ਬੁਲਾਉਂਦੇ ਹਨ ਬੰਦੇ ਦੀ ਕੋਈ ਔਕਾਤ ਨਹੀਂ ਹੈ। ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਹੀ ਗੁਰੂ ਘਰ ਆਇਆ ਜਾਂਦਾ ਹੈ। ਅਮਨ ਨੂਰੀ ਨੇ ਕਿਹਾ ਕਿ ਸਰਦੂਲ ਸਿਕੰਦਰ ਦੇ ਨਾਲ ਮੈਂ ਕਈ ਵਾਰ ਗੁਰੂ ਘਰ ਆਈ। ਉਦੋਂ ਬੱਚੇ ਛੋਟੇ ਹੁੰਦੇ ਸਨ, ਅੱਜ ਆਪਣੇ ਬੱਚਿਆਂ ਦੇ ਨਾਲ ਆਈ ਹਾਂ। ਬੱਚਿਆਂ ਦੇ ਕਾਫੀ ਨਵੇਂ ਗਾਣੇ ਅਤੇ ਨਵੀਆਂ ਐਲਬਮ ਰਿਲੀਜ਼ ਹੋ ਰਹੀਆਂ ਹਨ। ਉਨਾਂ ਦੇ ਨਹੀਂ ਗੁਰੂ ਘਰ ਵਿੱਚ ਅੱਜ ਅਸ਼ੀਰਵਾਦ ਲੈਣ ਲਈ ਆਏ ਹਨ। ਗੁਰੂ ਮਹਾਰਾਜ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਅਤੇ ਉਹਨਾਂ ਨੂੰ ਕਾਮਯਾਬੀ ਦੇਵੇ। ਬੱਚੇ ਮਿਊਜ਼ਿਕ ਇਡਸਟਰੀ ਵਿੱਚ ਆਪਣੇ ਸਫਰ ਦੀ ਸ਼ੁਰੂ ਕਰਨ ਜਾ ਰਹੇ ਹਨ। ਇਸ ਕਰਕੇ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਦੇ ਲਈ ਆਏ ਹਾਂ।

ਜਦੋਂ ਰਾਜਨੀਤੀ ਵਿੱਚ ਆਉਣ ਬਾਰੇ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਅਮਨ ਨੂਰੀ ਨੇ ਕਿਹਾ ਕਿ ਮੈਨੂੰ ਰਾਜਨੀਤੀ ਨਹੀਂ ਆਉਂਦੀ, ਨਾ ਮੈਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਹੈ। ਅਸੀਂ ਗੁਰੂ ਮਹਾਰਾਜ ਦੇ ਲੜ ਲੱਗੇ ਹਾਂ ਅਤੇ ਸੰਗੀਤ ਦੇ ਨਾਲ ਲੱਗੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਿਰਾਸਤ ਦੀਆਂ ਚੀਜ਼ਾਂ ਅਲੋਪ ਹੋ ਰਹੀਆਂ ਹਨ, ਉਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ। ਜੋ ਸਾਡਾ ਵਿਰਸਾ ਕਲਚਰ ਹੈ, ਜੋ ਸਾਡਾ ਪੰਜਾਬੀ ਸੱਭਿਆਚਾਰ ਹੈ ਜੋ ਜਿਸ ਦੇ ਨਾਲ ਅਸੀਂ ਮੰਨੇ ਜਾਂਦੇ ਹਾਂ ਆਪਣੇ ਵਿਰਸੇ ਕਰਕੇ ਉਹ ਖਤਮ ਹੁੰਦਾ ਜਾ ਰਿਹਾ ਹੈ। ਸਾਨੂੰ ਉਸ ਵੱਲ ਧਿਆਨ ਦੇਣ ਦੀ ਲੋੜ ਹੈ। ਸਾਡੀਆਂ ਸਰਦਾਰੀਆਂ ਤਾਂ ਹੀ ਕਾਇਮ ਹਨ, ਜੇ ਅਸੀਂ ਆਪਣੀ ਜੜਾ ਦੇ ਨਾਲ ਜੁੜੇ ਹੋਏ ਹਾਂ। 

Trending news