ਜੇਕਰ ਤੁਸੀਂ ਪਹਿਲੀ ਵਾਰ ਬਣਵਾਉਣ ਜਾ ਰਹੇ ਹੋ ਪਾਸਪੋਰਟ, ਤਾਂ ਤੁਹਾਡੇ ਲਈ ਅਹਿਮ ਜਾਣਕਾਰੀ!
Advertisement
Article Detail0/zeephh/zeephh1623751

ਜੇਕਰ ਤੁਸੀਂ ਪਹਿਲੀ ਵਾਰ ਬਣਵਾਉਣ ਜਾ ਰਹੇ ਹੋ ਪਾਸਪੋਰਟ, ਤਾਂ ਤੁਹਾਡੇ ਲਈ ਅਹਿਮ ਜਾਣਕਾਰੀ!

ਪੁੱਛਗਿੱਛ ਦੀ ਅਪੁਆਇੰਟਮੈਂਟ ਲਈ ਪਾਸਪੋਰਟ ਦੀ ਅਧਿਕਾਰਤ ਵੈਬਸਾਈਟ ‘ਤੇ ਵੀ ਸਲਾਟ ਬੁਕਿੰਗ ਬੰਦ ਪਈ ਹੈ।

 ਜੇਕਰ ਤੁਸੀਂ ਪਹਿਲੀ ਵਾਰ ਬਣਵਾਉਣ ਜਾ ਰਹੇ ਹੋ ਪਾਸਪੋਰਟ, ਤਾਂ ਤੁਹਾਡੇ ਲਈ ਅਹਿਮ ਜਾਣਕਾਰੀ!

Indian Passport Appointment update news: ਜੇਕਰ ਤੁਸੀਂ ਪਹਿਲੀ ਵਾਰ ਪਾਸਪੋਰਟ ਬਣਵਾਉਣ ਜਾ ਰਹੇ ਹੋ, ਤਾਂ ਤੁਹਾਡੇ ਲਈ ਇੱਕ ਅਹਿਮ ਜਾਣਕਾਰੀ ਹੈ ਕਿ ਤੁਹਾਨੂੰ ਪਾਸਪੋਰਟ ਬਣਾਉਣ ਲਈ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ। ਦੱਸ ਦਈਏ ਜਨਰਲ ਕੈਟਾਗਰੀ ‘ਚ ਪਾਸਪੋਰਟ ਬਣਾਉਣ ਲਈ ਕੋਈ ਅਪੁਆਇੰਟਮੈਂਟ ਨਹੀਂ ਮਿਲ ਰਹੀ ਹੈ। 

ਮਿਲੀ ਜਾਣਕਾਰੀ ਮੁਤਾਬਕ ਜਨਰਲ ਕੈਟਾਗਿਰੀ ‘ਚ 13 ਜੂਨ ਤੋਂ ਪਹਿਲਾਂ ਅਪੁਆਇੰਟਮੈਂਟ ਨਹੀਂ ਮਿਲ ਰਹੀ ਹੈ। ਇਸੇ ਤਰ੍ਹਾਂ ਮਈ ਦੇ ਮਹੀਨੇ ਤੋਂ ਪਹਿਲਾਂ ਪਾਸਪੋਰਟ ਬਣਾਉਣ ਲਈ ਕੋਈ ਅਪੁਆਇੰਟਮੈਂਟ ਉਪਲਬਧ ਨਹੀਂ ਹੈ।

ਦੱਸਿਆ ਜਾ ਰਿਹਾ ਹੈ ਕਿ ਰੋਜ਼ਾਨਾ 70 ਤੋਂ 80 ਲੋਕ ਤਤਕਾਲੀਨ ਸਥਿਤੀ ਦਾ ਹਵਾਲਾ ਦਿੰਦਿਆਂ ਸੈਕਟਰ- 34 ਸਥਿਤ ਰੀਜ਼ਨਲ ਪਾਸਪੋਰਟ ਦਫ਼ਤਰ ‘ਚ ਪਾਸਪੋਰਟ ਬਣਾਉਣ ਲਈ ਆ ਰਹੇ ਹਨ।

ਇਹ ਵੀ ਪੜ੍ਹੋ: Punjab Internet latest news: ਪੰਜਾਬ 'ਚ ਇੰਟਰਨੈੱਟ 'ਤੇ ਪਾਬੰਦੀ ਨੂੰ ਲੈ ਕੇ ਨਵੇਂ ਹੁਕਮ ਜਾਰੀ, ਜਾਣੋ ਹੁਣ ਕਿੱਥੇ-ਕਿੱਥੇ ਬੰਦ ਰਹੇਗਾ ਇੰਟਰਨੈੱਟ

ਦੱਸ ਦਈਏ ਕਿ ਸੈਕਟਰ-34 ਸਥਿਤ ਰੀਜਨਲ ਪਾਸਪੋਰਟ ਦਫ਼ਤਰ ‘ਚ ਆਪਣੇ ਪਾਸਪੋਰਟ ਨਾਲ ਜੁੜੀ ਕੋਈ ਵੀ ਸਮੱਸਿਆ ਜਿਵੇਂ ਨਾਂ, ਪਤਾ, ਫੋਟੋ ‘ਚ ਸੋਧ, ਪਾਸਪੋਰਟ ‘ਤੇ ਕੋਈ ਇਤਰਾਜ, 'ਚ ਅਦਾਲਤੀ ਕੇਸ ‘ਚ ਜਬਤ ਪਾਸਪੋਰਟ ‘ਚ ਪੁੱਛ-ਗਿੱਛ ਜਾਂ ਨਿਯਮਾਂ ਦੀ ਜਾਣਕਾਰੀ ਬਾਰੇ ਜਾਨਣ ਲਈ 10 ਅਪ੍ਰੈਲ ਤੱਕ ਅਪੁਆਇੰਟਮੈਂਟ ਮਿਲ ਰਹੀ ਹੈ। 

ਇਨ੍ਹਾਂ ਹੀ ਨਹੀਂ ਪੁੱਛਗਿੱਛ ਦੀ ਅਪੁਆਇੰਟਮੈਂਟ ਲਈ ਪਾਸਪੋਰਟ ਦੀ ਅਧਿਕਾਰਤ ਵੈਬਸਾਈਟ ‘ਤੇ ਵੀ ਸਲਾਟ ਬੁਕਿੰਗ ਬੰਦ ਪਈ ਹੈ।

ਇਹ ਵੀ ਪੜ੍ਹੋ: Punjab News: ਸਿੱਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਅਹਿਮ ਫੈਸਲਾ

(For more news apart from Indian Passport Appointment update, stay tuned to Zee PHH)

Trending news