Patiala News: ਪਟਿਆਲਾ ਵਿੱਚ ਸੈਰ ਦੌਰਾਨ ਡਾ. ਬਲਬੀਰ ਸਿੰਘ ਨੇ ਕੀਤਾ ਚੋਣ ਪ੍ਰਚਾਰ; ਭਾਜਪਾ ਉਪਰ ਨਿਸ਼ਾਨਾ ਸਾਧਿਆ
Advertisement
Article Detail0/zeephh/zeephh2254191

Patiala News: ਪਟਿਆਲਾ ਵਿੱਚ ਸੈਰ ਦੌਰਾਨ ਡਾ. ਬਲਬੀਰ ਸਿੰਘ ਨੇ ਕੀਤਾ ਚੋਣ ਪ੍ਰਚਾਰ; ਭਾਜਪਾ ਉਪਰ ਨਿਸ਼ਾਨਾ ਸਾਧਿਆ

Patiala News:ਪ੍ਰਧਾਨ ਮੰਤਰੀ ਦੀ 23-24 ਦੀ ਪੰਜਾਬ ਫੇਰੀ ਸਬੰਧੀ ਡਾਕਟਰ ਬਲਬੀਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਆਉਣ ਪਰ ਕਿਸਾਨਾਂ ਦੇ ਮੁੱਦਿਆਂ ਅਤੇ ਆਮ ਲੋਕਾਂ ਦੇ ਮੁੱਦਿਆਂ ਦੇ ਉੱਪਰ ਜ਼ਰੂਰ ਚਰਚਾ ਕਰਕੇ ਜਾਣ ਕਿ ਆਖਰ ਵਿੱਚ ਇਨ੍ਹਾਂ ਦਾ ਕੀ ਉਹ ਹੱਲ ਕੱਢ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿੱਚ ਚੋਣ ਪ੍ਰਚਾਰ ਬਹੁਤ ਵਧੀਆ ਢੰਗ ਦੇ ਨਾਲ ਚੱਲ ਰਿਹਾ ਹੈ 

 

Patiala News: ਪਟਿਆਲਾ ਵਿੱਚ ਸੈਰ ਦੌਰਾਨ ਡਾ. ਬਲਬੀਰ ਸਿੰਘ ਨੇ ਕੀਤਾ ਚੋਣ ਪ੍ਰਚਾਰ; ਭਾਜਪਾ ਉਪਰ ਨਿਸ਼ਾਨਾ ਸਾਧਿਆ

Patiala News: ਜਿੱਥੇ ਪੂਰੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਪੂਰੇ ਸਿਖਰਾਂ ਉਤੇ ਹੈ ਉੱਥੇ ਹੀ ਉਮੀਦਵਾਰਾਂ ਦੇ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਉਮੀਦਵਾਰ ਡਾਕਟਰ ਬਲਬੀਰ ਸਿੰਘ ਵੱਲੋਂ ਬਾਰਾਦਰੀ ਤੇ ਸ਼ੇਰਾਂ ਵਾਲੇ ਗੇਟ ਵਿੱਚ ਸੈਰ ਦੇ ਉੱਪਰ ਆਏ ਲੋਕਾਂ ਨਾਲ ਸੜਕ ਉਤੇ ਚਾਹ ਪੀ ਕੇ ਆਪਣਾ ਚੋਣ ਪ੍ਰਚਾਰ ਕੀਤਾ ਗਿਆ। ਡਾਕਟਰ ਬਲਬੀਰ ਨੇ ਜ਼ੀ ਪੰਜਾਬ, ਹਰਿਆਣਾ ਹਿਮਚਾਲ ਉਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਾਫੀ ਲੰਮੇ ਸਮੇਂ ਤੋਂ ਉਹ ਇਥੇ ਲੋਕਾਂ ਨਾਲ ਜੁੜੇ ਹੋਏ ਹਨ ਤੇ ਸੈਰ ਦੇ ਉੱਪਰ ਵੀ ਆਉਂਦੇ ਸੀ। ਅੱਜ ਦੁਬਾਰਾ ਆਪਣੇ ਪੁਰਾਣੇ ਸਾਥੀਆਂ ਨਾਲ ਮਿਲ ਕੇ ਸੈਰ ਕਰਨ ਦਾ ਮੌਕਾ ਮਿਲਿਆ ਹੈ।

ਉਨ੍ਹਾਂ ਨਾਲ ਹੀ ਅਰਵਿੰਦ ਕੇਜਰੀਵਾਲ ਵੱਲੋਂ ਭਾਜਪਾ ਦੇ ਦਫ਼ਤਰ ਵਿੱਚ ਐਮਐਲਏ ਦੇ ਨਾਲ ਜਾਣ ਦੀ ਗੱਲ ਦੇ ਉੱਪਰ ਕਿਹਾ ਕਿ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਲਗਾਤਾਰ ਅਰਵਿੰਦ ਕੇਜਰੀਵਾਲ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ ਜਿਸ ਦੇ ਚੱਲਦੇ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਕਿਹਾ ਸੀ ਕਿ ਉਹ ਖ਼ੁਦ ਆਪਣੀ ਪਾਰਟੀ ਦੇ ਵੱਖ-ਵੱਖ ਵਿਧਾਇਕ ਤੇ ਐਮਪੀਜ਼ ਦੇ ਨਾਲ ਬੀਜੇਪੀ ਦੇ ਦਫ਼ਤਰ ਵਿੱਚ ਜਾਣਗੇ। ਪੰਜਾਬ ਦੇ ਐਮਐਲਏ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਅਰਵਿੰਦ ਕੇਜਰੀਵਾਲ ਦੀ ਹਮਾਇਤ ਵਿੱਚ ਦਿੱਲੀ ਜਾਣਗੇ। 

ਇਹ ਵੀ ਪੜ੍ਹੋ: Nawanshahr News: ਨਵਾਂਸ਼ਹਿਰ ਦੇ ਨੌਜਵਾਨ ਦੀ ਅਮਰੀਕਾ ਦੇ ਕੈਲੀਫੋਰਨੀਆਂ 'ਚ ਸ਼ੱਕੀ ਹਾਲਾਤ ਵਿੱਚ ਮੌਤ

ਪ੍ਰਧਾਨ ਮੰਤਰੀ ਦੀ 23-24 ਦੀ ਪੰਜਾਬ ਫੇਰੀ ਸਬੰਧੀ ਡਾਕਟਰ ਬਲਬੀਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਆਉਣ ਪਰ ਕਿਸਾਨਾਂ ਦੇ ਮੁੱਦਿਆਂ ਅਤੇ ਆਮ ਲੋਕਾਂ ਦੇ ਮੁੱਦਿਆਂ ਦੇ ਉੱਪਰ ਜ਼ਰੂਰ ਚਰਚਾ ਕਰਕੇ ਜਾਣ ਕਿ ਆਖਰ ਵਿੱਚ ਇਨ੍ਹਾਂ ਦਾ ਕੀ ਉਹ ਹੱਲ ਕੱਢ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿੱਚ ਚੋਣ ਪ੍ਰਚਾਰ ਬਹੁਤ ਵਧੀਆ ਢੰਗ ਦੇ ਨਾਲ ਚੱਲ ਰਿਹਾ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਚਾਰ ਤਰੀਕ ਤੋਂ ਬਾਅਦ ਉਹ ਪਾਰਲੀਮੈਂਟ ਵਿੱਚ ਵੀ ਪਟਿਆਲਾ ਦੇ ਮੁੱਦੇ ਰੱਖਣਗੇ।

ਇਹ ਵੀ ਪੜ੍ਹੋFazilka Murder News: ਫਾਜ਼ਿਲਕਾ 'ਚ ਪੈਟਰੋਲ ਪੰਪ ਕਰਮਚਾਰੀ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ, ਪੁਲਿਸ ਇਸ ਐਂਗਲ ਤੋਂ ਕਰ ਰਹੀ ਜਾਂਚ
 

Trending news