Lok Sabha Election 2024: CM ਮਾਨ ਅੱਜ ਫਿਰੋਜ਼ਪੁਰ ਤੇ ਮੋਗਾ 'ਚ ਕਰਨਗੇ ਰੋਡ ਸ਼ੋਅ, ਕਾਕਾ ਬਰਾੜਾ ਲਈ ਵੋਟਾਂ ਮੰਗਣਗੇ
Advertisement
Article Detail0/zeephh/zeephh2224014

Lok Sabha Election 2024: CM ਮਾਨ ਅੱਜ ਫਿਰੋਜ਼ਪੁਰ ਤੇ ਮੋਗਾ 'ਚ ਕਰਨਗੇ ਰੋਡ ਸ਼ੋਅ, ਕਾਕਾ ਬਰਾੜਾ ਲਈ ਵੋਟਾਂ ਮੰਗਣਗੇ

CM Bhagwant Mann Road Show: CM ਮਾਨ ਅੱਜ ਫਿਰੋਜ਼ਪੁਰ 'ਚ ਰੋਡ ਸ਼ੋਅ ਕਰਨਗੇ ਤੇ ਕਾਕਾ ਬਰਾੜਾ ਲਈ ਵੋਟਾਂ ਮੰਗਣਗੇ,  ਫਰੀਦਕੋਟ ਵਿੱਚ ਕਰਮਜੀਤ ਅਨਮੋਲ ਲਈ ਰੈਲੀ 

 

Lok Sabha Election 2024: CM ਮਾਨ ਅੱਜ ਫਿਰੋਜ਼ਪੁਰ ਤੇ ਮੋਗਾ 'ਚ ਕਰਨਗੇ ਰੋਡ ਸ਼ੋਅ, ਕਾਕਾ ਬਰਾੜਾ ਲਈ ਵੋਟਾਂ ਮੰਗਣਗੇ

CM Bhagwant Mann Road Show: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਰੋਡ ਸ਼ੋਅ ਕੀਤੇ ਜਾ ਰਹੇ ਹਨ। ਇਸ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਵੱਖ ਵੱਖ ਹਲਕਿਆਂ ਦਾ ਦੌਰਾਨ ਕੀਤਾ ਜਾ ਰਿਹਾ ਹੈ। ਇਸ ਲੜੀ  ਤਹਿਤ ਅੱਜ ਪੰਜਾਬ ਦੇ CM ਮਾਨ ਅੱਜ ਫਿਰੋਜ਼ਪੁਰ ਤੇ ਮੋਗਾ 'ਚ ਰੋਡ ਸ਼ੋਅ ਕਰਨਗੇ। ਇਸ ਦੌਰਾਨ ਫਿਰੋਜ਼ਪੁਰ 'ਚ ਉਹ ਜਗਦੀਪ ਸਿੰਘ ਕਾਕਾ ਬਰਾੜ ਲਈ ਵੋਟ ਮੰਗਣ ਲਈ ਰੋਡ ਸ਼ੋਅ ਕਰਨਗੇ, ਜਦਕਿ ਫਰੀਦਕੋਟ 'ਚ ਕਰਮਜੀਤ ਅਨਮੋਲ ਦੇ ਹੱਕ 'ਚ ਰੈਲੀ ਕਰਨਗੇ।

ਦਰਅਸ਼ਲ ਮਿਸ਼ਨ 'ਆਪ' 13-0 ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਦੇ ਦੋ ਸਰਕਲ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਪਹੁੰਚ ਰਹੇ ਹਨ। ਇੱਥੇ ਉਹ ਰੈਲੀ ਵੀ ਕਰਨਗੇ ਅਤੇ ਰੋਡ ਸ਼ੋਅ ਕੱਢ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ। ਫਿਰੋਜ਼ਪੁਰ 'ਚ ਉਹ ਜਗਦੀਪ ਸਿੰਘ ਕਾਕਾ ਬਰਾੜ ਲਈ ਵੋਟ ਮੰਗਣ ਲਈ ਰੋਡ ਸ਼ੋਅ ਕਰਨਗੇ, ਜਦਕਿ ਫਰੀਦਕੋਟ 'ਚ ਕਰਮਜੀਤ ਅਨਮੋਲ ਦੇ ਹੱਕ 'ਚ ਰੈਲੀ ਕਰਨਗੇ।

ਇਹ ਵੀ ਪੜ੍ਹੋ:  CM Mann To Farmer: ਮੁਹਿੰਮ 'ਚ ਸਾਥ ਦੇਣ ਲਈ ਕਿਸਾਨ ਭਰਾਵਾਂ ਦਾ ਧੰਨਵਾਦੀ ਹਾਂ- ਭਗਵੰਤ ਮਾਨ

ਫ਼ਿਰੋਜ਼ਪੁਰ ਰੋਡ ਸ਼ੋਅ
ਇਹ ਪ੍ਰੋਗਰਾਮ ਫ਼ਿਰੋਜ਼ਪੁਰ ਦੇ ਜੱਗਾ ਨਾਮਦੇਵ ਚੌਕ ਤੋਂ ਸ਼ੁਰੂ ਹੋਵੇਗਾ। ਜਿੱਥੇ ਭਗਵੰਤ ਮਾਨ 2 ਵਜੇ ਦੇ ਕਰੀਬ ਪਹੁੰਚਣਗੇ। ਸੀਐਮ ਦੇ ਆਉਣ ਦੀ ਸੂਚਨਾ ਮਿਲਦੇ ਹੀ ਇਲਾਕੇ ਵਿੱਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇੱਕ ਤਰ੍ਹਾਂ ਨਾਲ ਸੀਐਮ ਭਗਵੰਤ ਮਾਨ ਦਾ ਇਹ ਰੋਡ ਸ਼ੋਅ ਕਾਕਾ ਬਰਾੜ ਵੱਲੋਂ ਤਾਕਤ ਦਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ।

ਫਰੀਦਕੋਟ
ਫਰੀਦਕੋਟ ਦੇ ਬਾਘਾ ਪੁਰਾਣਾ ਵਿਖੇ ਕਰਮਜੀਤ ਅਨਮੋਲ ਵੱਲੋਂ ਰੈਲੀ ਕੀਤੀ ਗਈ ਹੈ। ਜਿੱਥੇ ਸੀ.ਐਮ ਮਾਨ ਰੋਡ ਸ਼ੋਅ ਤੋਂ ਬਾਅਦ ਹੀ ਰੋਡ ਰਾਹੀਂ ਪਹੁੰਚਣਗੇ।

Trending news