Zira Firing News: ਸੁੱਤੇ ਹੋਏ ਪਰਿਵਾਰ ਦੇ ਘਰ ਚੱਲੀਆਂ ਗੋਲੀਆਂ! ਇੱਕ ਨੌਜਵਾਨ ਜ਼ਖ਼ਮੀ
Advertisement
Article Detail0/zeephh/zeephh2239386

Zira Firing News: ਸੁੱਤੇ ਹੋਏ ਪਰਿਵਾਰ ਦੇ ਘਰ ਚੱਲੀਆਂ ਗੋਲੀਆਂ! ਇੱਕ ਨੌਜਵਾਨ ਜ਼ਖ਼ਮੀ

ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਸੰਤੂ ਵਾਲਾ ਵਿੱਚ ਤਾਬੜਤੋੜ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੀਆਂ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ।  ਇਸੇ ਲਈ ਗੋਲੀਆਂ ਚੱਲਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਤਾਜਾ ਮਾਮਲਾ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਸੰਤੂ ਵਾਲਾ ਤੋਂ ਸਾਹਮਣੇ ਆਇਆ ਹੈ। ਜਿਥ

Zira Firing News: ਸੁੱਤੇ ਹੋਏ ਪਰਿਵਾਰ ਦੇ ਘਰ ਚੱਲੀਆਂ ਗੋਲੀਆਂ! ਇੱਕ ਨੌਜਵਾਨ ਜ਼ਖ਼ਮੀ

Zira Firing News/ਰਾਜੇਸ਼ ਕਟਾਰੀਆ: ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਸੰਤੂ ਵਾਲਾ ਵਿੱਚ ਤਾਬੜਤੋੜ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੀਆਂ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ।  ਇਸੇ ਲਈ ਗੋਲੀਆਂ ਚੱਲਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।

ਤਾਜਾ ਮਾਮਲਾ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਸੰਤੂ ਵਾਲਾ ਤੋਂ ਸਾਹਮਣੇ ਆਇਆ ਹੈ। ਜਿਥੇ ਕੁਝ ਹਥਿਆਰਬੰਦ ਲੋਕਾਂ ਵੱਲੋਂ ਰਾਤ ਦੇ ਹਨੇਰੇ ਵਿੱਚ ਇੱਕ ਘਰ ਉੱਤੇ ਸਰੇਆਮ ਗੋਲੀਆਂ ਚਲਾਈਆਂ ਗਈਆਂ ਹਨ ਜਿਸ ਦੌਰਾਨ ਇੱਕ ਨੌਜਵਾਨ ਜ਼ਖ਼ਮੀ ਹੋਇਆ ਹੈ।

ਇਹ ਵੀ ਪੜ੍ਹੋ: Punjab Suicide News: ਮੋਬਾਇਲ ਨੇ ਲਈ 10 ਸਾਲਾ ਬੱਚੇ ਦਾ ਜਾਨ!

ਰਾਤ ਨੂੰ ਸੁੱਤੇ ਹੋਏ ਪਰਿਵਾਰ ਦੇ ਘਰ ਗੋਲੀਆਂ ਚਲਾਈਆਂ ਗਈਆਂ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ 20 ਤੋਂ 25 ਰਾਊਂਡ ਫਾਇਰ ਕੀਤੇ ਗਏ ਹਨ। ਇੱਕ ਨੌਜਵਾਨ ਦੇ ਹੱਥ ਉੱਤੇ ਲੱਗੀ ਹੈ ਤੇ ਇਸ ਤੋਂ ਬਾਅਦ ਫਰੀਦਕੋਟ ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸੂਬੇ ਅੰਦਰ ਲੋਕ ਸਭਾ ਚੋਣਾਂ ਦੇ ਕਾਰਨ ਚੋਣ ਜਾਬਤਾ ਲੱਗਾ ਹੋਇਆ ਹੈ ਪਰ ਨਜਾਇਜ਼ ਹਥਿਆਰ ਰੱਖਣ ਵਾਲਿਆਂ ਨੂੰ ਇਸ ਦਾ ਕੋਈ ਵੀ ਡਰ ਨਹੀਂ ਜਦ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਫਲੈਗ ਮਾਰਚ ਕੱਢਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਜਾਂ ਰਹੀ ਹੈ ਕੀ ਉਹ ਆਪਣਾ ਅਸਲਾ ਥਾਣਿਆਂ ਵਿੱਚ ਜਾਂ ਫਿਰ ਨਜਦੀਕੀ ਗੰਨ ਹਾਊਸ ਉੱਤੇ ਜਮਾ ਕਰਵਾਉਣ ਪਰ ਕੁਝ ਲੋਕਾਂ ਉੱਤੇ ਇਸ ਸਭ ਦਾ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ।

ਇਹ ਵੀ ਪੜ੍ਹੋ: Kisan Death News: ਇੱਕ ਹੋਰ ਕਿਸਾਨ ਦੀ ਸ਼ੰਭੂ ਬਾਰਡਰ 'ਤੇ ਮੌਤ 

 ਦੂਜੇ ਪਾਸੇ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਗੋਲੀਆਂ ਚਲਾਉਣ ਵਾਲੇ ਲੋਕਾਂ ਨੂੰ ਜਲਦ ਗਿਰਫ਼ਤਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

Trending news