Lok Sabha Election Phase 5: ਅੱਜ ਥੰਮ ਜਾਵੇਗਾ ਚੋਣ ਪ੍ਰਚਾਰ, ਜਾਣੋ ਪੰਜਵੇਂ ਪੜਾਅ 'ਚ ਕਿੱਥੇ-ਕਿੱਥੇ ਹੋਵੇਗੀ ਵੋਟਿੰਗ?
Advertisement
Article Detail0/zeephh/zeephh2252904

Lok Sabha Election Phase 5: ਅੱਜ ਥੰਮ ਜਾਵੇਗਾ ਚੋਣ ਪ੍ਰਚਾਰ, ਜਾਣੋ ਪੰਜਵੇਂ ਪੜਾਅ 'ਚ ਕਿੱਥੇ-ਕਿੱਥੇ ਹੋਵੇਗੀ ਵੋਟਿੰਗ?

Lok Sabha Election Phase 5: ਪੰਜਵੇਂ ਗੇੜ ਵਿੱਚ ਜਿਨ੍ਹਾਂ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ, ਉਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 14, ਮਹਾਰਾਸ਼ਟਰ ਦੀਆਂ 13, ਪੱਛਮੀ ਬੰਗਾਲ ਦੀਆਂ ਸੱਤ ਅਤੇ ਬਿਹਾਰ ਅਤੇ ਉੜੀਸਾ ਦੀਆਂ ਪੰਜ-ਪੰਜ ਸੀਟਾਂ ਸ਼ਾਮਲ ਹਨ।

Lok Sabha Election Phase 5: ਅੱਜ ਥੰਮ ਜਾਵੇਗਾ ਚੋਣ ਪ੍ਰਚਾਰ, ਜਾਣੋ ਪੰਜਵੇਂ ਪੜਾਅ 'ਚ ਕਿੱਥੇ-ਕਿੱਥੇ ਹੋਵੇਗੀ ਵੋਟਿੰਗ?

Lok Sabha Election Phase 5: ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਸਿਖਰਾਂ 'ਤੇ ਚੱਲ ਰਿਹਾ ਹੈ। ਪੰਜਵੇਂ ਗੇੜ ਲਈ ਚੋਣ ਪ੍ਰਚਾਰ ਸ਼ਨੀਵਾਰ ਨੂੰ ਸ਼ਾਮ 5 ਵਜੇ ਖ਼ਤਮ ਹੋ ਜਾਵੇਗਾ। 20 ਮਈ ਨੂੰ ਹੋਣ ਵਾਲੀ ਵੋਟਿੰਗ ਦੌਰਾਨ ਵੋਟਰ ਛੇ ਰਾਜਾਂ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਮਹਾਰਾਸ਼ਟਰ, ਉੜੀਸਾ, ਝਾਰਖੰਡ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ ਦੀਆਂ ਕੁੱਲ 49 ਸੀਟਾਂ 'ਤੇ ਆਪਣੀ ਵੋਟ ਪਾਉਣਗੇ।

ਪੰਜਵੇਂ ਗੇੜ ਵਿੱਚ ਜਿਨ੍ਹਾਂ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ, ਉਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 14, ਮਹਾਰਾਸ਼ਟਰ ਦੀਆਂ 13, ਪੱਛਮੀ ਬੰਗਾਲ ਦੀਆਂ ਸੱਤ ਅਤੇ ਬਿਹਾਰ ਅਤੇ ਉੜੀਸਾ ਦੀਆਂ ਪੰਜ-ਪੰਜ ਸੀਟਾਂ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਪੜਾਅ 'ਚ ਝਾਰਖੰਡ ਦੀਆਂ ਤਿੰਨ, ਜੰਮੂ-ਕਸ਼ਮੀਰ ਅਤੇ ਲੱਦਾਖ ਦੀ ਇਕ-ਇਕ ਸੀਟ 'ਤੇ ਵੀ ਵੋਟਿੰਗ ਹੋਣੀ ਹੈ।

ਜਿਨ੍ਹਾਂ ਸੀਟਾਂ 'ਤੇ ਪੰਜਵੇਂ ਪੜਾਅ 'ਚ ਵੋਟਿੰਗ ਹੋਣੀ ਹੈ, ਉਥੇ 2019 'ਚ ਕੁੱਲ 62.01 ਫੀਸਦੀ ਵੋਟਿੰਗ ਦਰਜ ਕੀਤੀ ਗਈ। ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ 80.13% ਵੋਟਿੰਗ ਹੋਈ। ਜੰਮੂ-ਕਸ਼ਮੀਰ 34.6% ਵੋਟਿੰਗ ਨਾਲ ਸੂਚੀ ਵਿਚ ਸਭ ਤੋਂ ਹੇਠਲੇ ਸਥਾਨ 'ਤੇ ਰਿਹਾ। ਪੰਜਵੇਂ ਪੜਾਅ ਦੀ ਵੋਟਿੰਗ ਪੂਰੀ ਹੁੰਦੇ ਹੀ ਦੇਸ਼ ਦੀਆਂ 543 ਲੋਕ ਸਭਾ ਸੀਟਾਂ 'ਚੋਂ 428 'ਤੇ ਵੋਟਿੰਗ ਪੂਰੀ ਹੋ ਜਾਵੇਗੀ। ਪੰਜਵੇਂ ਪੜਾਅ ਦੀਆਂ 49 ਸੀਟਾਂ ਲਈ ਕੁੱਲ 695 ਉਮੀਦਵਾਰ ਮੈਦਾਨ ਵਿੱਚ ਹਨ।

Trending news