Srinagar Firing News: ਸ੍ਰੀਨਗਰ 'ਚ ਅੱਤਵਾਦੀਆਂ ਨੇ ਦੋ ਪੰਜਾਬੀ ਨੌਜਵਾਨਾਂ ਨੂੰ ਮਾਰੀ ਗੋਲੀ; ਦੋਵਾਂ ਦੀ ਹੋਈ ਮੌਤ, LG ਵੱਲੋਂ ਦੁੱਖ ਜ਼ਾਹਿਰ
Advertisement
Article Detail0/zeephh/zeephh2099754

Srinagar Firing News: ਸ੍ਰੀਨਗਰ 'ਚ ਅੱਤਵਾਦੀਆਂ ਨੇ ਦੋ ਪੰਜਾਬੀ ਨੌਜਵਾਨਾਂ ਨੂੰ ਮਾਰੀ ਗੋਲੀ; ਦੋਵਾਂ ਦੀ ਹੋਈ ਮੌਤ, LG ਵੱਲੋਂ ਦੁੱਖ ਜ਼ਾਹਿਰ

Srinagar Firing News: ਸ੍ਰੀਨਗਰ ਜ਼ਿਲ੍ਹੇ ਦੇ ਕਰਫਲੀ ਮੁਹੱਲੇ ਦੇ ਸ਼ਹੀਦਗੰਜ ਇਲਾਕੇ ਵਿੱਚ ਅੱਤਵਾਦੀ ਨੇ ਦੋ ਪੰਜਾਬੀ ਨੌਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।

Srinagar Firing News: ਸ੍ਰੀਨਗਰ 'ਚ ਅੱਤਵਾਦੀਆਂ ਨੇ ਦੋ ਪੰਜਾਬੀ ਨੌਜਵਾਨਾਂ ਨੂੰ ਮਾਰੀ ਗੋਲੀ; ਦੋਵਾਂ ਦੀ ਹੋਈ ਮੌਤ, LG ਵੱਲੋਂ ਦੁੱਖ ਜ਼ਾਹਿਰ

Srinagar Firing News: ਸ੍ਰੀਨਗਰ ਜ਼ਿਲ੍ਹੇ ਦੇ ਕਰਫਲੀ ਮੁਹੱਲੇ ਦੇ ਸ਼ਹੀਦਗੰਜ ਇਲਾਕੇ ਵਿੱਚ ਦਹਿਸ਼ਤਗਰਦਾਂ ਨੇ ਇੱਕ ਨੌਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਕ ਉੱਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਾਮ ਅੱਤਵਾਦੀਆਂ ਨੇ ਨੇੜੇ ਤੋਂ ਦੋ ਲੋਕਾਂ 'ਤੇ ਗੋਲੀਬਾਰੀ ਕੀਤੀ।

ਜ਼ਖਮੀਆਂ 'ਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਹਮਲਾਵਰਾਂ ਨੂੰ ਫੜਨ ਲਈ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਮੁਢਲੀਆਂ ਰਿਪੋਰਟਾਂ ਅਨੁਸਾਰ ਇਕ ਦੀ ਪਛਾਣ ਅੰਮ੍ਰਿਤਸਰ ਦੇ ਅੰਮ੍ਰਿਤਪਾਲ ਸਿੰਘ (ਮ੍ਰਿਤਕ) ਵਜੋਂ ਹੋਈ ਹੈ ਅਤੇ ਦੂਜੇ ਦੀ ਪਛਾਣ ਰੋਹਿਤ ਵਜੋਂ ਹੋਈ ਹੈ, ਜੋ ਕਿ ਐੱਸ.ਐੱਮ.ਐੱਚ.ਐੱਸ. ਦੋਵੇਂ ਗੈਰ-ਸਥਾਨਕ ਦੱਸੇ ਜਾਂਦੇ ਹਨ।  ਅੱਤਵਾਦੀਆਂ ਨੇ ਸ਼੍ਰੀਨਗਰ ਵਿੱਚ ਇੱਕ ਗੈਰ-ਸਥਾਨਕ (ਸਿੱਖ ਅੰਮ੍ਰਿਤ ਪਾਲ) ਨੂੰ ਗੋਲੀ ਮਾਰ ਦਿੱਤੀ। ਉਹ ਸੁੱਕੇ ਮੇਵੇ ਵੇਚਣ ਦਾ ਕੰਮ ਕਰਦਾ ਸੀ। ਦੂਜੇ ਨੌਜਵਾਨ ਨੇ ਵੀ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ।

ਕਸ਼ਮੀਰ ਜ਼ੋਨ ਪੁਲਿਸ ਨੇ ਟਵੀਟ ਕੀਤਾ, "ਅੱਤਵਾਦੀਆਂ ਨੇ ਸ਼ਹੀਦ ਗੰਜ ਸ੍ਰੀਨਗਰ ਵਿੱਚ ਇੱਕ ਗੈਰ-ਸਥਾਨਕ ਵਿਅਕਤੀਆਂ 'ਤੇ ਗੋਲੀਬਾਰੀ ਕੀਤੀ, ਜਿਸ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਾਸੀ ਅੰਮ੍ਰਿਤਸਰ ਅਤੇ ਰੋਹਿਤ ਮਸੀਹ ਵਜੋਂ ਹੋਈ ਹੈ।

ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਅੰਮ੍ਰਿਤਪਾਲ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਪਾਰਟੀ ਨੇ ਆਪਣੇ ਬਿਆਨ ਵਿੱਚ ਕਿਹਾ, "ਸਾਡੇ ਸਮਾਜ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ।

ਦੂਜੇ ਪਾਸੇ ਐਲਜੀ ਜੰਮੂ-ਕਸ਼ਮੀਰ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਐਕਸ ਹੈਂਡਲ ਉਪਰ ਪੋਸਟ ਸਾਂਝੀ ਕਰਕੇ ਦੁੱਖ ਜ਼ਾਹਿਰ ਕੀਤਾ ਹੈ। ਅੰਮ੍ਰਿਤਸਰ ਦੇ ਅੰਮ੍ਰਿਤਪਾਲ ਅਤੇ ਰੋਹਿਤ 'ਤੇ ਸ਼੍ਰੀਨਗਰ 'ਚ ਹੋਏ ਘਿਨਾਉਣੇ ਅੱਤਵਾਦੀ ਹਮਲੇ ਤੋਂ ਮੈਂ ਡੂੰਘਾ ਸਦਮਾ ਅਤੇ ਦੁਖੀ ਹਾਂ। ਮੈਂ ਇਸ ਵਹਿਸ਼ੀਆਨਾ ਕਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ, ਜਿਸ ਵਿੱਚ ਇੱਕ ਮਾਸੂਮ ਦੀ ਜਾਨ ਚਲੀ ਗਈ ਹੈ।

ਇਸ ਦੁੱਖ ਦੀ ਘੜੀ ਵਿੱਚ, ਮੈਂ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ। ਜ਼ਖਮੀ ਰੋਹਿਤ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ। ਡਾਕਟਰਾਂ ਦੀ ਟੀਮ ਉਸ ਦੀ ਦੇਖਭਾਲ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਯਕੀਨੀ ਬਣਾਈ ਜਾਵੇ।

ਇਹ ਵੀ ਪੜ੍ਹੋ : Punjab Weather News: ਧੁੰਦ ਤੋਂ ਮਿਲੀ ਨਿਜਾਤ; ਜਾਣੋ ਕਦੋਂ ਪੰਜਾਬ ਵਾਸੀਆਂ ਨੂੰ ਠੰਢ ਤੋਂ ਮਿਲੇਗੀ ਰਾਹਤ

Trending news